Monday 7 December 2015

ਵਿਚ ਪ੍ਰਦੇਸੋਂ ਚਿੱਠੀ ਆਈ
ਪੁੱਤ ਨੇ ਉਹੀ ਆਖ ਸੁਣਾਈ
ਕਿੰਝ ਆਵਾਂ ਕੋਲ ਮਾਂ ਤੇਰੇ
ਡਾਹਢੀ ਮੇਰੀ ਮਜਬੂਰੀ ਆ
ਦਿਲ ਵਿਚ ਤੇਰੇ ਰਹਾਂ ਹਮੇਸ਼ਾ
ਕੀ ਹੋਇਆ ਉਂਜ ਦੂਰੀ ਆ....

ਆਖੇ ਮਾਂ ਇਕ ਗੱਲ ਸੁਣ ਪੁੱਤਰਾ
ਕਿਸਨੂੰ ਦੱਸਾਂ ਦਿਲ ਦਾ ਦੁੱਖਡ਼ਾ
ਬਾਝੋਂ ਤੇਰੇ ਕੌਣ ਇਹ ਸ਼ੇਰਾ
ਉਜਡ਼ਿਆ ਘਰ ਅਬਾਦ ਕਰੇ
ਡਾਲਰ ਜੇਕਰ ਦੇਣ ਪੁੱਤ ਛਾਵਾਂ
ਕੌਣ ਮਾਵਾਂ ਨੂੰ ਯਾਦ ਕਰੇ....

ਵਿਯੋਗ 'ਚ ਤੁਰ ਗਿਆ ਬਾਪੂ ਤੇਰਾ
ਧੀਰ ਬੰਨ੍ਹਾਉਦਾ ਸੀ ਓ ਮੇਰਾ
ਪੁੱਤ ਆਉ ਜਿਸ ਦਿਨ ਅਪਣਾ
ਖੁਸ਼ੀਆਂ ਦੇ ਨਾਲ ਭਰ ਜਾਉ ਵਿਹਡ਼ਾ
ਕਰਦੇ ਤਪਦਾ ਸ਼ੀਤ ਕਾਲਜਾ
ਮਾਂ ਇਕੋ ਇਕ ਫਰਿਆਦ ਕਰੇ
ਡਾਲਰ ਜੇਕਰ ਦੇਣ ਪੁੱਤ ਛਾਵਾਂ
ਕੌਣ ਮਾਵਾਂ ਨੂੰ ਯਾਦ ਕਰੇ........

ਦੇਖੀਂ ਹੁਣ ਨਾ ਲਾਈਂ ਦੇਰੀ
ਹੋ ਜਾਵਾਂ ਕਿਤੇ ਰਾਖ ਦੀ ਢੇਰੀ
ਤਿਆਗ ਕੇ ਸਭ ਕੁਝ ਮੈਂ ਅਪਣਾ
ਦੇਖੀ ਸੀ ਇਕ ਖੁਸ਼ੀ ਬੱਸ ਤੇਰੀ
ਰੋਵੇਂ ਵਿਚ ਮਸਾਣੀਂ ਆ ਕੇ
ਪਛਤਾਵਾ ਜਾਣ ਤੋਂ ਬਾਅਦ ਕਰੇ
ਡਾਲਰ ਜੇਕਰ ਦੇਣ ਪੁੱਤ ਛਾਵਾਂ
ਕੌਣ ਮਾਵਾਂ ਨੂੰ ਯਾਦ ਕਰੇ....

ਰੋਜ਼ ਇਹੋ ਮੈਂ ਕਰਾਂ ਦੁਆਵਾਂ
ਹੋਣ ਨਾ ਦੂਰ ਪੁੱਤਾਂ ਤੋਂ ਮਾਵਾਂ
ਜਿਸ ਰਾਹੋਂ ਨਾ ਲੰਘੇ ਕੋਈ
ਓਦਰ ਜਾਣ ਉਥੋਂ ਛਾਵਾਂ
ਨਾਲ 'ਜੀਆਂ' ਦੇ, 'ਜੀਅ' ਨੇ ਲੱਗਦੇ
ਉਂਜ ਤਾਂ ਖੰਡਰ ਲੱਗਣ ਥਾਵਾਂ
'ਸੰਧੂ' ਮਾਂ ਨੂੰ ਮਿਲ ਲੈ 'ਪਾਲੀ'
ਮੌਤ ਨਾ ਕਦੇ ਲਿਹਾਜ ਕਰੇ
ਡਾਲਰ ਜੇਕਰ ਦੇਣ ਪੁੱਤ ਛਾਵਾਂ
ਕੌਣ ਮਾਵਾਂ ਨੂੰ ਯਾਦ ਕਰੇ......
       ਪਲਵਿੰਦਰ ਸੰਧੂ
ਆ ਬੈਠ ਸੱਜਣਾ ਕੋਲ ਵੇ ਮੇਰੇ
ਤੈਨੂੰ ਦਿਲ ਦਾ ਹਾਲ ਸੁਣਾਵਾਂ
ਬਾਜ਼ ਨਸਲ ਦੀ ਦੁਨੀਆਂ ਤੋਂ
ਕਿੰਝ ਬੋਟ ਇਸ਼ਕ ਦਾ ਬਚਾਵਾਂ

ਤੇਰੀ ਵਸਲ ਦੇ ਸਦਕੇ ਮੈਂ
ਹੱਸ ਕੱਚਿਆਂ ਤੇ ਤਰ ਜਾਵਾਂ
ਜੇ ਕਰਾਂ ਹਿਮਾਕਤ ਭੁੱਲਣ ਦੀ
ਅੱਗ ਦੋਜ਼ਖ਼ ਦੀ ਮੇ ਸਡ਼ ਜਾਵਾਂ
ਸਾਡਾ ਵਿਰਦ ਇਬਾਦਤ ਬੱਸ ਤੇਰੀ
ਨਹੀਂ ਕਾਫ਼ਰ ਮੈਂ ਸੱਦਵਾਵਾਂ
ਆ ਸੱਜਣਾ ਬੈਠ ਕੋਲ ਵੇ ਮੇਰੇ.........

ਮੇਰਾ ਕਾਅਬਾ ਦਹਿਲੀਜ਼ ਸੱਜਣਾ ਦੀ
ਸਾਡਾ ਸਜ਼ਦਾ ਕਰ ਕਬੂਲ ਸਾਈਂ
ਬਹਿਸ਼ਤ ਹੈ ਤੇਰੇ ਕਦਮਾਂ ਵਿਚ
ਤੂੰ ਮੇਰਾ ਪਾਕ ਰਸੂਲ ਸਾਈਂ
ਬੰਨ ਪੈਰੀਂ ਝਾਂਜਰ ਵਸਲਾਂ ਦੀ
ਨੱਚ ਨੱਚ ਕੇ ਯਾਰ ਮੰਨਾਵਾਂ
ਆ ਸੱਜਣਾ ਬੈਠ ਕੋਲ ਵੇ ਮੇਰੇ........

ਤੇਰੇ ਵੱਲ ਰਕੀਮਾਂ ਕਿੰਝ ਘੱਲਾਂ
ਕਾਸਦ ਕਰੇ ਰਸਾਈ ਨਾ
ਰਹਿਬਰ ਹੀ ਭਟਕਿਆ ਫਿਰਦਾ ਏ
ਤਾਂ ਹੀ ਤਾਂ ਮੰਜਿਲ ਥਿਆਈ ਨਾ
ਤੇਰੇ ਰੰਗ ਦਾ ਐਸਾ ਰੰਗ ਚਡ਼ਿਆ
ਬਿਨ ਤੇਰੇ ਪਲਾਂ ਵਿਚ ਮਰ ਜਾਵਾਂ
ਆ ਸੱਜਣਾ ਬੈਠ..........................
                 ਪਲਵਿੰਦਰ ਸੰਧੂ